No Apply Fees
ਰਜਿਸਟ੍ਰੇਸ਼ਨ ਫਾਰਮ ਭਰਨ ਲਈ ਹਦਾਇਤਾਂ
ਕਰਤਾਰਪੁਰ ਸਾਹਿਬ ਲਾਂਗੇ ਰਾਹੀਂ ਯਾਤਰਾ ਕਰਦੇ ਸਮੇਂ ਕਿਸੇ ਵੀਰਾਸਤੇ ਨਾ ਲਿਜਾਈਆਂ ਜਾਣ)
- ਅਸਲਾ ਅਤੇ ਹਥਿਆਰ।
- ਵਿਸਫੋਟਕ ਪਦਾਰਥ।
- ਨਸ਼ੀਲੇ ਪਦਾਰਥ ਅਤੇ ਸਾਈਕੋਟ੍ਰੋਪਿਕ ਪਦਾਰਥ।
- ਹਰ ਕਿਸਮ ਦੀਆਂ ਕਿਰਪਾਨਾਂ ਨੂੰ ਛੱਡ ਕੇ ਚਾਕੂ ਅਤੇ ਬਲੇਡ।
- ਨਕਲੀ ਕਰੰਸੀ ਨੋਟ, ਮੋਹਰਾਂ ਅਤੇ ਸਿੱਕੇ।
- ਭਾਰਤ ਅਤੇ ਪਾਕਿਸਤਾਨ ਦੀਆਂ ਬਾਹਰੀ ਸੀਮਾਵਾਂ ਦੇ ਗਲਤ ਚਿੱਤਰਣ ਵਾਲੇ ਨਕਸ਼ੇ ਅਤੇ ਸਾਹਿਤ (ਦੋਵੇਂ ਸਰੀਰਕ ਅਤੇ ਡਿਜੀਟਲ ਰੂਪ ਵਿੱਚ)।
- ਭਾਰਤ ਅਤੇ ਪਾਕਿਸਤਾਨ ਦੀ ਖੇਤਰੀ ਅਖੰਡਤਾ ਨੂੰ ਚੁਣੌਤੀ ਦੇਣ ਵਾਲਾ ਜਾਂ ਭਾਰਤ ਅਤੇ ਪਾਕਿਸਤਾਨ ਵਿੱਚ ਫਿਰਕੂ ਸਦਭਾਵਨਾ ਨੂੰ ਸੰਭਾਵਿਤ ਤੌਰ ‘ਤੇ ਨੁਕਸਾਨ ਪਹੁੰਚਾਉਣ ਵਾਲਾ ਸਾਹਿਤ, ਮੀਡੀਆ ਇਕਾਈਆਂ ਅਤੇ ਵਸਤੂਆਂ ਸਮੇਤ ਝੰਡੇ ਅਤੇ ਬੈਨਰ (ਦੋਵੇਂ ਸਰੀਰਕ ਅਤੇ ਡਿਜੀਟਲ ਰੂਪ ਵਿੱਚ)।
- ਲਾਗੂ ਕਾਨੂੰਨਾਂ ਅਨੁਸਾਰ ਵਪਾਰਕ ਉਦੇਸ਼ ਲਈ, ਲਾਭ ਪ੍ਰਾਪਤੀ ਜਾਂ ਵਪਾਰਕ ਵਰਤੋਂ ਵਾਲੀਆਂ ਚੀਜ਼ਾਂ।
- ਰੇਡੀਓ ਟ੍ਰਾਂਸਮੀਟਰ, ਜੋ ਆਮ ਵਰਤੋਂ ਲਈ ਮਨਜ਼ੂਰਸ਼ੁਦਾ ਨਹੀ ਹਨ।
- ਸੈਟੇਲਾਈਟ ਫੋਨ।
- ਲਾਗੂ ਕਾਨੂੰਨਾਂ ਅਨੁਸਾਰ, ਨਿੱਜੀ ਵਰਤੋ ਜਾਂ ਧਾਰਮਿਕ ਉਦੇਸ਼ਾਂ ਲਈ ਬਣੇ ਗਹਿਣਿਆਂ ਤੋਂ ਇਲਾਵਾ ਸੋਨੇ ਅਤੇ ਚਾਂਦੀ ਦੀਆਂ ਬਣੀਆਂ ਚੀਜ਼ਾ।
- ਅਸ਼ਲੀਲ ਸਮੱਗਰੀ।
- ਲਾਗੂ ਹੋਣ ਯੋਗ ਬੌਧਿਕ ਜਾਇਦਾਦ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੀਆਂ ਚੀਜ਼ਾਂ।
- ਪੁਰਾਤਨ ਚੀਜ਼ਾਂ ਅਤੇ ਕਲਾ ਦੇ ਖਜ਼ਾਨੇ।
- ਜੰਗਲੀ-ਜੀਵ ਵਸਤੂਆਂ ਅਤੇ ਉਤਪਾਦ।
- ਲੁਪਤ ਹੋ ਰਹੇ ਪੌਦੇ ਅਤੇ ਜਾਨਵਰਾਂ ਦੀਆਂ ਕਿਸਮਾਂ, ਭਾਵੇਂ ਜੀਵਤ ਜਾਂ ਮਰੀਆਂ ਹੋਣ।
- Wi-fi ਅਤੇ ਬ੍ਰੌਡਬੈਂਡ ਉਪਕਰਣ।
- ਸ਼ਰਾਬ।